Main Menu
» GurbaniFM Home
» Today's Hukamnama
Listen 24Hrs
» GurbaniFM 24Hrs
» Darbar Sahib Live
Sikhism Gallery
» Sikh Rehat Maryada(English)
» Sikh Rehat Maryada (Punjabi)
» Sikhism Wallpaper
» Sikhism eGreetings
» Gurbani Ringtones
e-Readings
» Glossary of terms
» Sikhism at a Glance
» Why am i a Sikh?
Troubleshoot
» Install 'Punjabi Fonts'
Archived Pages
» Lectures of Giani Sant Singh Ji Maskeen
» Tribute to Ishmeet Singh
» Introduction of Film Sat Sri Akal
» Basant Raag
» Jyoti Jyot Divas of Guru Angad Dev Ji
Our Mission

Our mission is to create global awareness of Sikhism, and to promote understanding of gurbani and religious awareness of Sikhism, and provide service to the community. We are open to people and ideas of all faiths and backgrounds. All programs and projects strive to develop and share a positive Sikh perspective.

[Gurbani-FM Team]

 


Basant Raag

ਗੁਰਬਾਣੀ ਵਿਚ ਬਸੰਤ ਦਾ ਸੰਕਲਪ

ਗੁਰਬਾਣੀ ਦਾ ਮੁੱਖ ਆਦਰਸ਼ ਮਨੁੱਖੀ ਜੀਵਨ ਦੀ ਸੰਪੂਰਨਤਾ ਹੈ। ਇਸ ਆਸ਼ੇ ਦੀ ਪੂਰਤੀ ਲਈ ਬਸੰਤ ਨੂੰ ਆਦਰਸ਼ ਬਣਾਇਆ ਗਿਆ ਹੈ। ਬਸੰਤ ਰੁਤ ਹਰ ਸਾਲ ਨਵੇਂ ਪਰਿਵਰਤਨ, ਨਵੇਂ ਚਾਅ, ਤੇ ਨਵੇਂ ਉਮਾਹ ਦੇ ਰੂਪ ਵਿਚ ਸਾਹਮਣੇ ਆਉਂਦੀ ਹੈ। ਮਨੁੱਖੀ ਜੀਵਨ ਦਾ ਆਸ਼ਾ ਵੀ ਨਿਤ ਨਵੇਂ ਚਾਵਾਂ ਨਾਲ ਆਪਣੇ ਆਪ ਨੂੰ ਭਰਪੂਰ ਕਰਦੇ ਜਾਣਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਸੰਤ ਰਾਗ ਦੀ ਬਾਣੀ ਵਿਚ 1168 ਤੋਂ 1196 ਪੰਨੇ ਤੱਕ ਬਸੰਤ ਦੇ ਵਿਸ਼ੇ ਦਾ ਵਿਸਥਾਰ ਕੀਤਾ ਗਿਆ ਹੈ। ਇਸ ਸੰਬੰਧ ਵਿਚ ਪ੍ਰਮੁੱਖ ਗੱਲ ਆਪਣੇ ਲਕਸ਼ ਨਾਲ ਜੁੜਨਾ ਹੈ, ਉਸਦੇ ਗੁਣਾਂ ਨੂੰ ਗ੍ਰਹਿਣ ਕਰਕੇ ਉਸ ਨਾਲੋਂ ਆਪਣੇ ਵਿੱਥ ਨੂੰ ਦੁਰ ਕਰਨਾ ਹੈ। ਗੁਰੂ ਅਰਜਨ ਦੇਵ ਜੀ ਅਨੁਸਾਰ ਚੇਤ ਤੇ ਵੈਸਾਖ ਦੇ ਦੋ ਮਹੀਨੇ ਬਸੰਤ ਰੁੱਤ ਦੇ ਸੁਖਦਾਈ ਮਹੀਨੇ ਹਨ। ਗੁਰੂ ਜੀ ਆਖਦੇ ਹਨ ਕਿ ਇਸ ਰੁੱਤ ਵਿਚ ਮੈਨੂੰ ਪ੍ਰਭੂ ਪਤੀ ਦਾ ਵਸਲ ਪ੍ਰਾਪਤ ਹੋਇਆ ਹੈ ਜਿਸ ਨਾਲ ਮੇਰੀ ਜਿੰਦੜੀ, ਦੇਹ ਅਤੇ ਜੀਵਨ ਪ੍ਰਫੁਲਤ ਹੋ ਗਏ ਹਨ। ਜਿਵੇਂ

ਰੁਤਿ ਸਰਸ ਬਸੰਤ ਮਾਹ ਚੇਤੁ ਵਿਸਾਖ ਸੁਖ ਮਾਸ ਜੀਉ।
ਹਰਿ ਜੀਉ ਨਾਹੁ ਮਿਲਿਆ ਮਉਲਿਆ ਮਨੁ ਤਨੁ ਸਾਧ ਜੀਉ।
।ਰਾਮਕਲੀ ਮਹਲਾ 5/927॥

ਗੁਰੂ ਅਮਰਦਾਸ ਜੀ ਅਨੁਸਾਰ ਪ੍ਰਭੂ ਆਪ ਬਸੰਤ ਰੂਪ ਹੈ। ਸਤਿ, ਚਿਤ ਤੇ ਆਨੰਦ ਦਾ ਸਰੂਪ ਹੈ। ਮਨ ਇਸ ਬਸੰਤ ਰੂਪ ਪ੍ਰਭੂ ਨਾਲ ਜੁੜਕੇ, ਆਪਣੀ ਹਉਮੈ ਦੀ ਮੈਲ ਗਵਾ ਕੇ ਬਸੰਤ ਰੂਪ ਹੋ ਸਕਦਾ ਹੈ। ਬਸੰਤ ਰੁਤ, ਮੌਸਮ ਦੇ ਪਰਿਵਰਤਨ ਦੀ ਪ੍ਰਤੀਕ ਹੈ। ਜਿਵੇਂ ਬਹਾਰ ਬਨਾਸਪਤੀ ਨੂੰ ਪ੍ਰਫੁਲਤ ਕਰ ਦਿੰਦੀ ਹੈ, ਇਸ ਤਰ੍ਹਾਂ ਸਾਰੇ ਜੀਵ ਜੰਤੂ ਪ੍ਰਭੂ ਨਾਲ ਜੁੜ ਕੇ ਪ੍ਰਫੁਲਤ ਹੋ ਜਾਂਦੇ ਹਨ। ਪ੍ਰਭੂ ਬਸੰਤ ਰੂਪ ਹੈ। ਸਾਰਾ ਸੰਸਾਰ ਉਸ ਦੀ ਹਰੀ ਭਰੀ ਫੁਲਵਾੜੀ ਹੈ। ਇਹ ਦੋਵੇਂ ਦ੍ਰਿਸ਼ਟੀ ਕੌਣ ਮਨ ਨੂੰ ਹਰਿਆਲੀ ਪ੍ਰਦਾਨ ਕਰਨ ਵਾਲੇ ਹਨ। ਜਿਵੇਂ-

ਆਪ ਬਸੰਤ ਜਗਤੁ ਸਭ ਵਾੜੀ।
ਨਾਨਕ ਪੂਰੇ ਭਾਗਿ ਭਗਤ ਨਿਰਾਲੀ।
******
ਬਸੰਤ ਚੜਿਆ, ਫੂਲ ਬਨਰਾਇ
ਏਹਿ ਜੀਅ ਜੰਤੁ ਫੂਲਹਿ ਹਰਿ ਚਿਤ ਲਾਇ।
ਹਰਿ ਹਰਿ ਰਾਮ ਨਾਮ ਜਪੈ ਦਿਨ ਰਾਤੀ,
ਗੁਰਮੁਖਿ ਹਉਮੈ ਰਛੈ ਧੋਇ। ।ਬਸੰਤ ਮਹਲਾ 3/1177॥

ਗੁਰੂ ਅਰਜਨ ਦੇਵ ਜੀ ਮਨੁੱਖ ਨੂੰ ਪ੍ਰੇਰਨਾ ਕਰਦੇ ਹਨ ਕਿ ਉਹ ਹਉਮੈ ਨੂੰ ਤਿਆਗ ਕੇ, ਆਲੇ-ਦੁਆਲੇ ਝਾਤੀ ਮਾਰ ਕੇ ਤਾਂ ਵੇਖੇ, ਉਸਨੂੰ ਅੰਦਰ ਤੇ ਬਾਹਰ ਸਭ ਪਾਸੇ ਹਰਿਆਵਲੀ ਦੇ ਦਰਸ਼ਨ ਹੋ ਜਾਣਗੇ। ਉਨ੍ਹਾਂ ਦੇ ਵਿਚਾਰ ਅਨੁਸਾਰ ਇਕ ਪਾਸੇ ਸੰਸਾਰ ਵਿਚ ਵੈਰ-ਵਿਰੋਧ, ਈਰਖਾ, ਭਟਕਣ, ਧੋਖਾ ਧਿੰਜੀ ਦਾ ਕਲਹਿ ਕਲੇਸ਼ ਦਾ ਯੁੱਗ ਹੈ ਤੇ ਦੂਜੇ ਪਾਸੇ ਖਿੜਿਆ ਹੋਇਆ ਬਸੰਤ ਦਾ ਵਾਤਾਵਰਣ ਮਨੁੱਖ ਨੂੰ ਜੀਵਨ ਵਿਚ ਬਹਾਰ ਲਿਆਉਣ ਦੀ ਪ੍ਰੇਰਨਾ ਕਰ ਰਿਹਾ ਹੈ। ਗੁਰੂ ਜੀ ਅਨੁਸਾਰ ਜੀਵਨ ਵਿਚ ਬਹਾਰ ਕੇਵਲ ਤੇ ਕੇਵਲ ਪ੍ਰਭੂ ਨਾਮ ਦੇ ਬੀਜ ਦੁਆਰਾ ਹੀ ਸੰਭਵ ਹੈ। ਗੁਰੂ ਜੀ ਦੀ ਨਜ਼ਰ ਵਿਚ ਬਸੰਤ ਰੁਤ ਨਾਮ ਸਿਮਰਨ ਦਾ ਮੌਸਮ ਹੈ। ਜਿਸ ਨਾਲ ਸਾਰਾ ਜੀਵਨ ਬਸੰਤ ਰੂਪ ਹੋ ਸਕਦਾ ਹੈ। ਜਿਵੇਂ-

ਦੇਖ ਫੂਲੁ ਫੂਲੁ ਫੂਲੇ। ਅਹੰ ਤਿਆਗ ਤਿਆਗੇ।
ਚਰਨ ਕਮਲ ਪਾਗੇ। ਤੁਮ ਮਿਲਹੁ ਪ੍ਰਭੁ ਸਭਾਗੇ
ਹਰਿ ਚੇਤਿ ਮਨ ਮੇਰੇ। ਰਹਾਉ।...
ਬਸੰਤ ਰੁਤ ਆਈ। ਪਰ ਫੂਲਤਾ ਰਹੇ।
ਅਬ ਕਲੂ ਆਇਓ ਰੇ। ਇਕ ਨਾਮ ਬੋਵਹੁ ਬੋਵਹੁ।
ਅਨ ਰੁਤ ਨਾਹੀ। ਮਤੁ ਭਰਮ ਭੂਲਹੁ ਭੂਲਹੁ।
।ਬਸੰਤ ਮਹਲਾ 5/1185॥

ਸਤਿਗੁਰ ਦੀ ਪ੍ਰਾਪਤੀ ਵੀ ਮਨੁੱਖੀ ਜੀਵਨ ਦੀ ਬਸੰਤ ਨੂੰ ਨਿਸ਼ਚਿਤ ਕਰਦੀ ਹੈ, ਕਿਉਂਕਿ ਸਤਿਗੁਰ ਮਨੁੱਖ ਨੂੰ ਹਰ ਵਸਤ ਦੇ ਮੂਲ ਅਕਾਲ ਪੁਰਖ ਨਾਲ ਜੋੜ ਦਿੰਦਾ ਹੈ। ਗੁਰਬਾਣੀ ਤੇ ਨਾਮ ਦੋ ਅਮੁੱਲ ਵਸਤੂਆਂ ਹਨ। ਸਤਿਗੁਰੂ ਇਹ ਵਸਤਾਂ ਸੰਸਾਰ ਨੂੰ ਪ੍ਰਦਾਨ ਕਰਕੇ ਹਰਾ ਭਰਾ ਕਰ ਦਿੰਦਾ ਹੈ।

ਸਤਿਗੁਰੂ ਬਾਣੀ ਸ਼ਬਦੁ ਸੁਣਾਏ।
ਇਹ ਜਗ ਹਰਿਆ ਸਤਿਗੁਰ ਭਾਇ।
ਫਲ ਫੂਲੁ ਲਾਗੇ ਜਨ ਆਪੇ ਲਾਇ।
ਮੂਲ ਲਗੈ ਤਾਂ ਸਤਿਗੁਰ ਪਾਏ। ।ਬਸੰਤ ਮਹਲਾ 13/1177॥

ਗੁਰ ਸ਼ਬਦ ਦੀ ਵੀਚਾਰ ਤੇ ਪ੍ਰਭੂ ਨਾਮ ਦਾ ਦਿਲ ਵਿਚ ਵਾਸੁ ਸਦ ਬਸੰਤ ਦਾ ਸ੍ਰੋਤ ਹਨ। ਸ਼ਬਦ ਦੀ ਵੀਚਾਰ ਤੋਂ ਉਤਪੰਨ ਹੋਇਆ ਅਣਮੁਲਾ ਗਿਆਨ ਮਨੁੱਖੀ ਸਰੀਰ ਨੂੰ ਹਰਿਮੰਦਰ ਬਣਾ ਦਿੰਦਾ ਹੈ। ਮਨੁੱਖੀ ਮਨ ਪ੍ਰਭੂ ਦੀ ਜੋਤੀ ਦਾ ਸਰੂਪ ਹੈ। ਇਸ ਤਰ੍ਹਾਂ ਦੇ ਗਿਆਨ ਨਾਲ ਮਨ ਬਸੰਤ ਰੂਪ ਹੋ ਜਾਂਦਾ ਹੈ। ਮਨ ਦੀ ਹਰਿਆਵਲ ਨਾਲ ਮਨੁੱਖੀ ਦੇਹ ਤੇ ਜਿੰਦ ਵੀ ਹਰੇ ਭਰੇ ਹੋ ਜਾਂਦੇ ਹਨ ਕਿਉਂਕਿ ਮਨ ਤੇ ਸਰੀਰ ਦਾ ਰਿਸ਼ਤਾ ਨਹੁੰ ਤੇ ਮਾਸ ਦਾ ਰਿਸ਼ਤਾ ਹੈ। ਇਸ ਤਰ੍ਹਾਂ ਦੀ ਆਤਮਿਕ ਪੱਧਰ ਤੇ ਪਹੁੰਚੀ ਹਰੀ ਭਰੀ ਸ਼ਖਸੀਅਤ ਇਕ ਛਾਂ ਦੇਣ ਵਾਲੇ ਬ੍ਰਿਛ ਦਾ ਰੂਪ ਧਾਰਦੀ ਹੈ ਜਿਸ ਨੂੰ ਨਾਮ ਦਾ ਫਲ ਲਗਦਾ ਹੈ। ਇਸ ਨਾਮ ਦੀ ਦੈਵੀ ਚੇਤਨਾ ਮਨੁੱਖੀ ਸਮਾਜ ਲਈ ਖੁਸ਼ਹਾਲੀ ਦਾ ਰਾਹ ਖੋਲ੍ਹ ਦਿੰਦੀ ਹੈ। ਜਿਵੇਂ

ਸਦ ਬਸੰਤ ਗੁਰ ਸ਼ਬਦ ਵੀਚਾਰੇ।
ਰਾਮ ਨਾਮ ਰਾਖੈ ਉਰਿਧਾਰੇ।
ਮਨਿ ਬਸੰਤੁ ਤਨੁ ਮਨੁ ਹਰਿਆ ਹੋਇ।
ਨਾਨਕ ਇਹੁ ਤਨੁ ਬਿਰਖੁ ਰਾਮ ਨਾਮ ਫਲ ਪਾਏ ਸੋਇ। ।ਬਸੰਤ ਮਹਲਾ 3/1174॥

ਗੁਰਮਤਿ ਅਨੁਸਾਰ ਦੈਵੀ ਗੁਣ ਮਨੁੱਖੀ ਜੀਵਨ ਵਿਚ ਬਹਾਰ ਲਿਆਉਂਦੈ ਹਨ। ਗੁਰੂ ਨਾਨਕ ਦੇਵ ਜੀ ਨੇ, ਫਲਾਂ ਤੇ ਫੁੱਲਾਂ ਨਾਲ ਲਦੇ ਹਰੇ ਭਰੇ ਬ੍ਰਿਛ ਦੀ ਮਿਸਾਲ ਦੇ ਕੇ ਨੇਕ ਅਮਲ, ਦੈਵੀ ਚੇਤਨਾ, ਸਿਦਕ, ਭਰੋਸਾ, ਗਿਆਨ ਆਦਿ ਖੂਬੀਆਂ ਗ੍ਰਹਿਣ ਕਰਨ ਦੀ ਪ੍ਰੇਰਨਾ ਇਸ ਤਰ੍ਹਾਂ ਕੀਤੀ।

ਕਰਮ ਪੇਡੁ ਸਾਖਾ ਹਰੀ
ਧਰਮੁ ਫੁਲੁ ਫਲੂ ਗਿਆਨੁ।
ਪਤਿ ਪਰਾਪਤਿ ਛਾਵ ਘਣੀਚੂਕਾ ਮਨ ਅਭਿਮਾਨੁ।
।ਬਸੰਤ ਮਹਲਾ/1168॥

ਹਊਮੈ ਦਾ ਵਿਨਾਸ਼ ਜਿਥੇ ਆਤਮਿਕ ਜੀਵਨ ਦੇ ਵਿਕਾਸ ਦਾ ਸੋਮਾ ਹੈ, ਉਥੇ ਹਉਮੈ ਦੀ ਮੌਜੂਦਗੀ ਰੂਹਾਨੀਅਤ ਦੇ ਸੰਪੂਰਣ ਖਿੜਾਉ ਵਿਚ ਤਕੜੀ ਰੋਕ ਹੈ। ਇਥੇ ਕਰਕੇ ਗੁਰੂ ਅਰਜਨ ਦੇਵ ਜੀ ਨੇ ਇਸ ਤਰ੍ਹਾਂ ਪ੍ਰੇਰਣਾ ਕੀਤੀ।

ਭੋਲਿਆ ਹਉਮੈ ਸੁਰਤ ਵਿਸਾਰਿ।
ਹਉਮੈ ਮਾਹਿ ਬੀਚਾਰਿ ਮਨ,
ਗੁਣ ਵਿਚਿ ਗੁਣ ਲੈ ਸਾਰਿ।
।ਬਸੰਤ ਮਹਲਾ/1168॥

ਹਊਮੈ ਦੀ ਭਾਵਨਾ ਨਾਲ, ਮਨੁੱਖ ਪ੍ਰਭੂ ਦੇ ਮੁਕਾਬਲੇ, ਇਕ ਵੱਖਰੀ ਹੋਂਦ ਉਸਾਰ ਲੈਂਦਾ ਹੈ। ਦੁਬਿਧਾ ਤੇ ਦੁਚਿੱਤੀ ਦਾ ਸ਼ਿਕਾਰ ਹੋ ਕੇ, ਜੀਵਨ ਵਿਚ ਭਟਕਣਾ, ਨਿਰਾਸ਼ਤਾ ਤੇ ਸੰਕਟ ਸਹੇੜ ਲੈਂਦਾ ਹੈ। ਆਪਣੀ ਦਿੱਵਤਾ ਤੋਂ ਸਖਣਾ ਹੋ ਕੇ, ਜੀਵਨ ਦੀ ਬਸੰਤ ਤੋਂ, ਅਣਭਿੱਜ ਰਹਿੰਦਾ ਹੈ। ਮਨ ਦੀ ਬਸੰਤ-ਵਿਰੋਧੀ ਸਥਿਤੀ ਦੇ ਦੁਖਾਂਤ ਦਾ ਵਰਨਣ ਇਸ ਪ੍ਰਕਾਰ ਹੈ-

ਇਸ ਮਨ ਕਉ ਬਸੰਤ ਕੀ ਲਗੈ ਨ ਸੋਇ।
ਇਹੁ ਮਨ ਜਲਿਆ ਦੂਜੇ ਦੋਇ। ।ਬਸੰਤ ਮੁਹਲਾ 3/1176॥

ਮਾਇਕ ਜੰਜਾਲ ਮੰਦੇ ਅਮਲਾਂ ਦੇ ਪ੍ਰੇਰਿਕ ਹਨ। ਮਾਇਕ ਧੰਦੇ ਮਨੁੱਖੀ ਮਨ ਨੂੰ ਤੌਖਲਿਆਂ, ਸਦਮਿਆਂ, ਨਾਕਾਮੀਆਂ, ਲਾਚਾਰੀਆਂ ਤੇ ਬੇਚੈਨੀਆਂ ਵਾਲੀ ਵਿਰਲਾਪ ਦੀ ਸਥਿਤੀ ਵਿਚ ਲੈ ਜਾਂਦੇ ਹਨ। ਜਿਵੇਂ-

ਇਹ ਮਨੁ ਧੰਦੈ ਬਾਬਾ ਕਰਮ ਕਮਾਇ।
ਮਾਇਆ ਮੂਠਾ ਸਦਾ ਬਿਲਲਾਇ। ।ਬਸੰਤ ਮਹਲਾ 3/1176॥

ਇਸ ਦੁਖ ਮਈ ਦਸ਼ਾ ਵਿਚੋਂ, ਸਤਿਗੁਰ ਦਾ ਮਿਲਾਪ ਹੀ ਮਨ ਨੂੰ ਜਮਾਂ ਦੀ ਮਾਰ ਤੋਂ ਬਚਾ ਸਕਦਾ ਹੈ ਤੇ ਇਸ ਨੂੰ ਵਿਸ਼ਿਆਂ ਤੋਂ ਸੁਤੰਤਰ ਕਰਕੇ ਜੀਵਨ ਦੀ ਬਸੰਤ ਦੇ ਮਾਰਗ ’ਤੇ ਪਾ ਸਕਦਾ ਹੈ। ਜਿਵੇਂ-

ਇਹ ਮਨ ਛੂਚੈ ਜਾ ਸਤਿਗੁਰ ਭੇਟੈ।
ਜਮਕਾਲ ਕੀ ਫਿਰਿ ਆਵੈ ਨ ਫੇਟੈ। ।ਬਸੰਤ ਮਹਲਾ 3/1176॥

ਗੁਰਬਾਣੀ ਨੇ ਸੰਸਾਰ ਦੇ ਸਾਹਮਣੇ, ਖੁਸ਼ੀਆਂ ਖੇੜਿਆਂ ਭਰਿਆ ਵਾਤਾਵਰਣ ਸਿਰਜਿਆ ਹੈ ਤਾਂਕਿ ਮਨੁੱਖ ਦਾ ਜੀਵਨ ਬਸੰਤ ਮਈ ਹੋ ਸਕੇ। ਮਓਲੀ ਧਰਤੀ, ਮਓਲਿਆ ਅਕਾਸੁ। ਘਟਿ ਘਟਿ ਮਉਲਿਆ ਆਤਮ ਪ੍ਰਗਾਸ (ਪੰਨਾ 1193) ਦਾ ਵਰਨਣ ਕਰਕੇ ਮਨੁੱਖ ਨੂੰ ਬਸੰਤ ਦੇ ਵਿਰਾਟ ਦਰਸ਼ਨ ਕਰਵਾਏ ਹਨ। ਗੁਰੂ ਅਰਜਨ ਦੇਵ ਜੀ ਨੇ, ਬਸੰਤ ਰੁਤ ਨਾਲ, ਆਪਣੀ ਇਕਸੁਰਤਾ ਵਿਚੋਂ, ਮਿਲੇ ਮਹਾਂ ਅਨੰਦ ਦੀ ਮਨੁੱਖਤਾ ਨਾਲ ਸਾਂਝ ਕੀਤੀ ਤਾਂਕਿ ਹਰੇਕ ਮਨੁੱਖ ਮਨ ਵਿਚ ਬਸੰਤ ਪ੍ਰਵੇਸ਼ ਕਰ ਸਕੇ।
ਗੁਰਬਾਣੀ ਦਾ ਫੈਸਲਾ ਹੈ ਕਿ ਮਨੁੱਖੀ ਦਿਲ, ਪ੍ਰਭੂ ਦੇ ਅੰਗ ਸੰਗ ਰਹਿ ਕੇ ਹੀ ਆਤਮਿਕ ਅਨੰਦ ਮਾਣ ਸਕਦਾ ਹੈ। ਪ੍ਰਭੂ ਦੀ ਯਾਦ ਤੋਂ ਸਖਣਾ ਮਨੁੱਖ, ਆਤਮਿਕ ਬ੍ਰਿਹਾ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਉਸਦੀ ਕੀਮਤ ਅੱਧੀ ਕੌਡੀ ਵੀ ਨਹੀਂ ਰਹਿ ਜਾਂਦੀ। ਗੁਰੂ ਨਾਨਕ ਦੇਵ ਜੀ ਅਨੁਸਾਰ ਜੇ ਮਨੁੱਖ ਦੀ ਸੁਰਤ ਸ਼ਬਦ ਵਿਚ ਪਤੀਜ ਗਈ, ਜੇ ਉਹ ਆਪਣੇ ਪਿਆਰੇ ਨੂੰ ਭਾਅ ਗਿਆ ਤਾਂ ਉਹ ਅਣਮੁੱਲ ਹੋ ਗਿਆ। ਇਸੇ ਕਰਕੇ ਉਨ੍ਹਾਂ ਦੀ ਰਚਨਾ, ਬਾਰਹ ਮਾਹ ਤੁਖਾਰੀ ਵਿਚ, ਜੀਵ ਇਸਤਰੀ ਵੱਲੋਂ, ਪ੍ਰਭੂ ਪਤੀ ਦੇ ਵਸਲ ਲਈ ਅਰਜ਼ੋਈਆਂ, ਮਿੰਨਤਾਂ ਤੇ ਜੋਦੜੀਆਂ ਦਾ ਵਰਨਣ ਹੈ ਜਿਵੇਂ-

ਚੇਤ ਬਸੰਤ ਭਲਾ, ਭਵਰ ਸੁਹਾਵੜੇ। ਬਨਫੂਲੇ ਮੰਝ ਬਾਰਿ, ਮੈ ਪਿਰ ਘਰੁ ਬਾਹੁੜੈ।
ਪਿਰ ਘਰਿ ਨਹੀ ਆਵੈ ਧਨੁ ਕਿਉ ਸੁਖ ਪਾਵੈ, ਬਿਰਹ ਬਿਰੋਧਿ ਤਨ ਛੀਜੈ।
।ਤੁਖਾਰੀ ਮਹਲਾ 1/1107॥

ਵੈਸਾਖ ਭਲਾ ਸਾਖਾ ਵੇਸ ਕਰੇ।
ਧਨ ਦੇਖੈ ਹਰਿ ਦੁਆਰਿ, ਆਵਹੁ ਦਇਆ ਕਰੇ।
ਘਰ ਆਊ ਪਿਆਰੇ ਦੁਤਰ ਤਾਰੇ, ਤੁਧ ਬਿਨ ਅਢੁ ਨ ਮੋਲੋ।
ਕੀਮਤ ਕਉਣ ਕਰੇ ਤੁਧ ਭਾਵਾਂ, ਦੇਖ ਦਿਖਾਵੈ ਢੋਲੋ। ।ਤੁਖਾਰੀ ਮਹਲਾ 1/1108॥

ਸੋ ਸਾਰ ਰੂਪ ਵਿਚ, ਗੁਰਮਤਿ ਅਨੁਸਾਰ ਕੰਤ ਵਾਲੇ ਘਰਾਂ ਵਿਚ ਬਸੰਤ ਅਰਥ ਪੂਰਣ ਹੈ ਤੇ ਪ੍ਰਦੇਸੀ ਕੰਤਾ ਵਾਲੇ ਘਰਾਂ ਲਈ ਸਿਵਾਇ ਵਿਛੋੜੇ ਦੀ ਅੱਗ ਵਿਚ ਨਿਰੰਤਰ ਸਾੜਨ ਤੋਂ ਬਿਨਾਂ, ਬਸੰਤ ਦਾ ਹੋਰ ਕੋਈ ਮਹੱਤਵ ਨਹੀਂ ਹੈ। ਦੂਜੇ ਸ਼ਬਦਾਂ ਵਿਚ ਪ੍ਰਭੂ ਅੰਸ਼ ਦੀ ਪਛਾਣ ਵਾਲੇ ਮਨੁੱਖ ਖੁਸ਼ਹਾਲ ਤੇ ਇਸ ਤੋਂ ਸਖਣੇ ਮਨੁੱਖ ਮੰਦੇ ਹਾਲ ਜੀਵਨ ਬਤੀਤ ਕਰਨ ਵਾਲੇ ਹਨ। ਜਿਵੇਂ

ਨਾਨਕ ਤਿਨਾ ਬਸੰਤੁ ਹੈ ਜਿਨਿ ਘਰਿ ਵਸਿਆ ਕੰਤੁ।
ਜਿਨ ਕੇ ਕੰਤ ਦਿਸਾ ਪੁਰੀ ਸੇ ਅਹਿਨਿਸਿ ਫਿਰਹਿ ਜਲੰਤ।
।ਵਾਰ ਸੂਹੀ ਮਹਲਾ 3/791॥

ਪਿੰ: ਡਾ: ਇੰਦਰਜੀਤ ਸਿੰਘ ਵਾਸੂ

About This Page - Basant Raag

Subject: Importance of Basant Raag in Sikh Religon

Keywords: Basant, Basant Raag, Raag Basant, Kirtan in Basant Raag, Shabads in Basant Raag, Basant Raag in Guru Granth Sahib, Kirtan, Shabad, Basant Raag Shabad, Raag Basant Shabad, Basant Raag Kirtan

• First Posted:
Febraury 16, 2009   • Editor: Kuldeep Singh   • Copyright:  
No Copyrights

 

If you have any questions, comments of concerns, please feel free to contact us at communicate@gurbanifm.comEasy Tips on How to Write a Book

No Copyrights by Gurbani FM
Freely Distribute The Contents to Promote Sikhism


Sound recordings and/or corporate names appearing in this website may or may not be the copyrights or registered trademarks of their respective companies or individuals and are used only for promotion and owners advertisement and to the owners' benefit without intend to infringe.

The Contents means wallpapers, ringtones, screensavers, images, photographs, icons, writing and all others done/made/created by GurbaniFM only, excluding shabads, religious songs, sound recordings and all other copyrighted material.

Visit Counter: , Last Updated:

 
Designed By: Smart Brainz Business Services, India, Hosted By: Net Interactive Business Services, India. In Association With: Web Brainz, Smart Brainz, Tough Ads