Main Menu
» GurbaniFM Home
» Today's Hukamnama
Listen 24Hrs
» GurbaniFM 24Hrs
» Darbar Sahib Live
Sikhism Gallery
» Sikhism Wallpaper
» Sikhism eGreetings
» Gurbani Ringtones
e-Readings
» Glossary of terms
» Sikhism at a Glance
» Why am i a Sikh?
Troubleshoot
» Install 'Punjabi Fonts'
Archived Pages
» Lectures of Giani Sant Singh Ji Maskeen
» Tribute to Ishmeet Singh
» Introduction of Film Sat Sri Akal
» Basant Raag
» Jyoti Jyot Divas of Guru Angad Dev Ji
Our Missionn

Our mission is to create global awareness of Sikhism, and to promote understanding of gurbani and religious awareness of Sikhism, and provide service to the community. We are open to people and ideas of all faiths and backgrounds. All programs and projects strive to develop and share a positive Sikh perspective.

[Gurbani-FM Team]

 


Hola Mohala

ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ

ਉਬਾਦਸ਼ਾਹ ਦਰਵੇਸ਼, ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ 1666 ਵਿੱਚ ਪਟਨਾ ਸਾਹਿਬ ਵਿਖੇ ਹੋਇਆ ਜੋ ਆਧੁਨਿਕ ਬਿਹਾਰ ਪ੍ਰਾਂਤ ਦੀ ਰਾਜਧਾਨੀ ਹੈ। ਬਚਿੱਤਰ ਨਾਟਕ ਵਿੱਚ ਗੁਰੂ ਦੇ ਜਨਮ ਬਾਰੇ ਬਿਆਨ ਹੈ:

ਗੁਰਪਿਤ ਪੂਰਬ ਕੀਯਾ ਪਯਾਨਾ॥
ਭਾਂਤਿ ਭਾਂਤਿ ਕੇ ਤੀਰਥ ਨਾਨਾ॥
ਜਬ ਹੀ ਜਾਤਿ ਤ੍ਰਿਬੇਣੀਤ ਭਏ॥
ਪੁੰਨ ਦਾਨ ਦਿਨ ਕਰਤ ਬਿਤਏ॥
ਤਹੀ ਪ੍ਰਕਾਸ਼ ਹਮਾਰਾ ਭਯੋ॥
ਪਟਨਾ ਸ਼ਹਿਰ ਬਿਖੈ ਭਵ ਲਯੋ॥
(ਦਸਮ ਗ੍ਰੰਥ ਪੰਨਾ 59)

ਆਪਣੇ ਬਾਲ ਵਰੇਸ ਦੇ ਛੇ ਸਾਲ ਗੁਰਦੇਵ ਦਸਮੇਸ਼ ਪਿਤਾ ਨੇ ਪਟਨਾ ਵਿੱਚ ਹੀ ਗੁਜ਼ਾਰੇ ਤੇ ਖੇਤਰੀ ਭਾਸ਼ਾਵਾਂ ਦਾ ਗਿਆਨ ਹਾਸਲ ਕੀਤਾ। ਫਿਰ ਗੁਰੂ ਪਿਤਾ ਤੇਗ ਬਹਾਦਰ ਦੇ ਹੁਕਮ 'ਤੇ ਸਤਲੁਜ ਦੇ ਕੰਢੇ ਨਵੇਂ ਆਬਾਦ ਹੋਏ ਚੱਕ ਨਾਨਕੀ ਆ ਗਏ, ਜੋ ਪਿੱਛੋਂ ਆਨੰਦਪੁਰ ਸਾਹਿਬ ਵਜੋਂ ਤਖ਼ਤ ਸ੍ਰੀ ਕੇਸ ਗੜ੍ਹ ਸਾਹਿਬ ਦੀ ਹੋਂਦ ਸਦਕਾ ਵਿਸ਼ਵ ਪ੍ਰਸਿੱਧ ਹੋਇਆ। ਇਥੇ ਆਉਣ 'ਤੇ ਗੋਬਿੰਦਾ ਰਾਏ ਦਾ ਪਾਲਣ ਪੋਸ਼ਣ ਅਤੇ ਹਰ ਭਾਂਤ ਦੀ ਸਿੱਖਿਆ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਆਪ ਨੂੰ ਸ਼ਸਤਰਾਂ ਦੇ ਨਾਲ ਨਾਲ ਸ਼ਾਸਤਰਾਂ ਦੀ ਵਿੱਦਿਆ ਵੀ ਦਿੱਤੀ ਗਈ। ਇਸ ਸਬੰਧੀ ਦਸਮ ਗ੍ਰੰਥ ਵਿੱਚ ਜ਼ਿਕਰ ਹੈ:

ਮਦ੍ਰ ਦੇਸ ਹਮ ਕੋ ਲੇ ਆਏ।
ਭਾਂਤਿ ਭਾਂਤਿ ਦਾਈਅਨ ਦੁਲਰਾਏ॥
ਕੀਨੀ ਅਨਿਕ ਭਾਂਤਿ ਤਨ ਰੱਛਾ॥
ਦੀਨੀ ਭਾਂਤਿ ਭਾਂਤਿ ਕੀ ਸਿੱਛਾ॥
ਜਬ ਹਮ ਧਰਮ ਕਰਮ ਮੋ ਆਏ।
ਦੇਵ ਲੋਕ ਤਬ ਪਿਤਾ ਸਿਧਾਏ॥

ਜਦ ਅਜੇ ਗੁਰਦੇਵ 9 ਸਾਲ ਦੇ ਹੀ ਸਨ ਤਾਂ ਉਨ੍ਹਾਂ ਦੇ ਪਿਤਾ ਗੁਰੂ ਤੇਗ ਬਹਾਦਰ ਸ਼ਹੀਦੀ ਪ੍ਰਾਪਤ ਕਰ ਗਏ। ਮੁਗਲ ਸਰਕਾਰ ਦੇ ਜਬਰੋ ਜ਼ੁਲਮ ਤੋਂ ਤੰਗ ਆ ਕੇ ਕਸ਼ਮੀਰੀ ਪੰਡਤ ਗੁਰੂ ਤੇਗ ਬਹਾਦਰ ਦੇ ਦਰਬਾਰ ਵਿੱਚ ਫਰਿਆਦੀ ਹੋਏ ਕਿ ਸਾਡੇ ਧਰਮ ਨੂੰ ਬਚਾ ਲਓ। ਤਿਲਕ ਜੰਞੂ ਜਬਰੀ ਉਤਾਰੇ ਜਾ ਰਹੇ ਸਨ। ਗੁਰੂ ਤੇਗ ਬਹਾਦਰ ਸਾਹਿਬ ਕਸ਼ਮੀਰੀ ਪੰਡਿਤਾਂ ਦੀ ਬੇਨਤੀ ਤੇ ਗੰਭੀਰਤਾ ਨਾਲ ਵਿਚਾਰ ਕਰ ਇਸ ਸਿੱਟੇ 'ਤੇ ਪਹੁੰਚੇ ਕਿ ਜ਼ੁਲਮ ਦੀ ਹਨੇਰੀ ਨੂੰ ਰੋਕਣ ਲਈ ਕੁਰਬਾਨੀ ਦੀ ਲੋੜ ਹੈ। ਇਹ ਸੁਣ ਕੇ ਬਾਲ ਗੋਬਿੰਦ ਰਾਏ ਦੇ ਪਿਤਾ ਜੀ ਨੂੰ ਆਖਿਆ ਕਿ ਤੁਹਾਡੇ ਤੋਂ ਵੀ ਕੋਈ ਵੱਡਾ ਮਹਾਂਪੁਰਖ ਹੋ ਸਕਦਾ ਹੈ, ਆਪ ਹੀ ਕੁਰਬਾਨੀ ਦੇ ਕੇ ਇਨ੍ਹਾਂ ਗਰੀਬਾਂ ਦੀ ਸਹਾਇਤਾ ਕਰੋ। ਗੁਰੂ ਤੇਗ ਬਹਾਦਰ ਨੇ ਹਿੰਦੂ ਧਰਮ ਦੀ ਰੱਖਿਆ ਲਈ ਦਿੱਲੀ ਦੇ ਚਾਂਦਨੀ ਚੌਕ ਵਿੱਚ ਖੁਦ ਕਾਤਲ ਦੇ ਪੇਸ਼ ਹੋ ਕੁਰਬਾਨੀ ਦਿੱਤੀ।
ਗੁਰੂ ਗੋਬਿੰਦ ਸਿੰਘ ਲਿਖਦੇ ਹਨ ਕਿ ਉਹ ਅਕਾਲ ਪੁਰਖ ਵਾਹਿਗੁਰੂ ਦਾ ਦਾਸ ਹੈ ਤੇ ਜਗਤ ਤਮਾਸ਼ਾ ਦੇਖਣ ਆਏ ਹਨ। ਉਹ ਕੋਈ ਪੈਗੰਬਰ ਜਾਂ ਪਰਮੇਸ਼ਵਰ ਨਹੀਂ ਸਗੋਂ ਪਰਮ ਪੁਰਖ ਦੇ ਦਾਸ ਹਨ। ਉਨ੍ਹਾਂ ਨੂੰ ਪਰਮੇਸ਼ਵਰ ਦੇ ਧਰਮ ਦੇ ਪ੍ਰਚਾਰ ਤੇ ਜ਼ੁਲਮ ਦਾ ਨਾਸ ਕਰਨ ਲਈ ਭੇਜਿਆ ਹੈ।
ਸੰਤ, ਸਿਪਾਹੀ, ਮਹਾਨ ਲਿਖਾਰੀ, ਮਹਾਂਬਲੀ ਸੂਰਮੇ, ਵਿਦਵਾਨਾਂ ਦੇ ਕਦਰਦਾਨ, ਕਰਮਯੋਗੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਹਰ ਪੱਖ ਹੀ ਵਿਸਮਾਦੀ ਤੇ ਵਿਸਥਾਰਮਈ ਹੈ। ਪਾਉਂਟਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਗੁਰਦੇਵ ਪਿਤਾ ਨੇ ਕਾਫੀ ਸਮਾਂ ਠਹਿਰ ਕੇ ਮਹਾਨ ਅਧਿਆਤਮਕ ਬੀਰ ਰਸੀ ਸਾਹਿਤ ਦੀ ਸਿਰਜਣਾ ਕੀਤੀ। ਬੀਰ ਰਸੀ ਸਾਹਿਤ ਦੀ ਸਿਰਜਣਾ ਕਰ ਕੇ ਮੁਰਦਾ ਹੋ ਚੁੱਕੇ ਲੋਕਾਂ ਵਿੱਚ ਪਤ ਵਾਲਾ ਜੀਵਨ ਜਿਉਣ ਦੀ ਸ਼ਕਤੀ ਭਰੀ। ਭਾਤੀ ਸੱਭਿਆਚਾਰ ਤੇ ਸੰਸਕ੍ਰਿਤੀ ਤੋਂ ਕੋਹਾਂ ਦੂਰ ਜਾ ਚੁੱਕੇ ਭਾਰਤੀ ਲੋਕਾਂ ਨੂੰ ਵਿਰਸੇ ਪ੍ਰਤੀ ਸੁਚੇਤ ਕਰਨ ਲਈ ਭਾਰਤੀ ਬੀਰ ਰਸੀ ਸਾਹਿਤ ਜਾਂ ਲੋਕ ਬੋਲੀਆਂ ਵਿੱਚ ਅਨੁਵਾਦ ਕਰਵਾਇਆ ਤਾਂ ਜੋ ਲੋਕ ਆਪਣੀ ਹੋਂਦ ਬਾਰੇ ਜਾਗਰੂਕ ਹੋ ਸਕਣ।
ਉਹ ਮਨੁੱਖ ਜਿਨ੍ਹਾਂ ਕਦੇ ਤਲਵਾਰ ਛੋਹੀ ਵੀ ਨਹੀਂ ਸੀ, ਨਾ ਬੰਦੂਕ ਮੋਢੇ 'ਤੇ ਰੱਖੀ ਸੀ, ਗੁਰੂ ਜੀ ਵੱਲੋਂ ਮਿਲੀ ਪ੍ਰੇਰਨਾ ਉਤਸ਼ਾਹ ਸਦਕਾ ਦਲੇਰ, ਨਿਡਰ ਤੇ ਬਲਵਾਨ ਯੋਧੇ ਬਣ ਗਏ। ਅਖੌਤੀ ਨੀਤੀਆਂ, ਜਾਤਾਂ ਦੇ ਲੋਕਾਂ ਨੂੰ ਸੈਨਾਪਤੀ ਬਣਾ ਦਿੱਤਾ, ਜਿਨ੍ਹਾਂ ਤੋਂ ਸਮੇਂ ਦੇ ਨਾਮਵਰ ਬਲਵਾਰ ਯੋਧੇ ਤੇ ਬਾਦਸ਼ਾਹ ਵੀ ਭੈਅ ਖਾਣ ਲੱਗੇ। ਖੰਡੇ ਦੀ ਪਾਹੁਲ ਛਕਾ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਭਾਰਤੀ ਲੋਕਾਂ ਨੂੰ ਮੁਕਤ ਕਰਨ ਲਈ 1699 ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਸਿਰਜਣਾ ਕਰ ਕੇ ਇਕ ਇਤਿਹਾਸਕ ਕਾਰਨਾਮੇ ਦੀ ਰੂਪ ਵਿੱਚ ਕਰਾਮਾਤ ਕਰ ਦਿਖਾਈ।
ਪਹਿਲਾਂ ਖਾਲਸਾ ਪੰਥ ਦੀ ਸਿਰਜਣਾ ਕਰ ਕੇ ਫਿਰ ਗੁਰੂ ਪ੍ਰੰਥ ਪਾਸੋਂ ਆਪ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਕੇ ਗੁਰੂ ਚੇਲੇ ਦੀ ਪਰੰਪਰਾ ਨੂੰ ਸਦਾ ਲਈ ਖਤਮ ਕਰ ਦਿੱਤਾ। ਖਾਲਸਾ ਪੰਥ ਦੀ ਸਾਜਨਾ ਕਰ ਕੇ ਉਨ੍ਹਾਂ ਨੇ ਮਾਨਸ ਕੀ ਜਾਤਿ ਸਭੈ ਏਕੇ ਪਹਿਚਾਨਬੋ ਦੇ ਅਲਾਹੀ ਸੰਦੇਸ਼ ਨੂੰ ਅਮਲੀ ਰੂਪ ਵਿੱਚ ਰੂਪਮਾਨ ਕਰ ਦਿਖਾਇਆ। 1666 ਈ. ਤੋਂ 1708 ਤੱਕ 42 ਸਾਲਾਂ ਦੀ ਦੀ ਛੋਟੀ ਜਿਹੀ ਸੰਸਾਰ ਯਾਤਰਾ ਦੌਰਾਨ ਅਕਾਲ ਪੁਰਖ ਵੱਲੋਂ ਸੌਂਪੇ ਕਾਰਜਾਂ ਨੂੰ ਸਫਲਤਾਪੂਰਵਕ ਕਰ ਦਿਖਾਉਣਾ ਗੁਰੂ ਗੋਬਿੰਦ ਸਿੰਘ ਦਾ ਕੰਮ ਸੀ। ਕੇਵਲ 9 ਸਾਲ ਦੀ ਉਮਰ ਵਿੱਚ ਆਪਣੇ ਗੁਰੂ ਪਿਤਾ ਨੂੰ ਕੁਰਬਾਨੀ ਦੇਣ ਲਈ ਕਹਿਣਾ, 33 ਸਾਲਾਂ ਵਿੱਚ ਖਾਲਸਾ ਪੰਥ ਦੀ ਸਾਜਨਾ ਕਰਨਾ, ਬੀਰ ਸਾਹਿਤ, ਅਧਿਆਤਮਕ ਸਾਹਿਤ ਦੀ ਸਿਰਜਨਾ ਕਰਨਾ, ਗੁਰੂ ਗੋਬਿੰਦ ਸਿੰਘ ਦੇ ਹੀ ਹਿੱਸੇ ਆਇਆ।
ਗੁਰਸਿੱਖੀ ਦੇ ਬਾਗ ਨੂੰ ਪ੍ਰਫੁੱਲਤ ਕਰਨ ਵਾਲੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕੀਤੀਆਂ ਅਣਗਿਣਤ ਲਾਸਾਨੀ ਕੁਰਬਾਨੀਆਂ ਨੂੰ ਯਾਦ ਕਰ ਕਰ ਹਰ ਇਨਸਾਨ ਦਾ ਸੀਸ ਆਪ ਮੁਹਾਰੇ ਸਤਿਕਾਰ ਨਾਲ ਝੁਕ ਜਾਂਦਾ ਹੈ।

ਗੁਰਚਰਨ ਭਗਤੂਆਣਾ

About This Page - Guru Gobind Singh Ji

Subject: Article about Sri Guru Gobind Singh Ji

Keywords: Guru Gobind Singh, Anandpur Sahib, Patna Sahib, Gurpurab Guru Gobind Singh, Parkash Purab Guru Gobind Singh Ji

• First Posted:
January 05, 2010   • Editor: Rupinder Singh   • Copyright:  
No Copyrights   • Designer: Charanjit Singh

 

If you have any questions, comments of concerns, please feel free to contact us at communicate@gurbanifm.comEasy Tips on How to Write a Book

No Copyrights by Gurbani FM
Freely Distribute The Contents to Promote Sikhism


Sound recordings and/or corporate names appearing in this website may or may not be the copyrights or registered trademarks of their respective companies or individuals and are used only for promotion and owners advertisement and to the owners' benefit without intend to infringe.

The Contents means wallpapers, ringtones, screensavers, images, photographs, icons, writing and all others done/made/created by GurbaniFM only, excluding shabads, religious songs, sound recordings and all other copyrighted material.

Visit Counter:

Designed & Hosted By: Web Brainz, India. In Association With: Smart Brainz  Advertising Partners: Tough Ads

Not Used