Main Menu
» GurbaniFM Home
» Today's Hukamnama
Listen 24Hrs
» GurbaniFM 24Hrs
» Darbar Sahib Live
Sikhism Gallery
» Sikhism Wallpaper
» Sikhism eGreetings
» Gurbani Ringtones
e-Readings
» Glossary of terms
» Sikhism at a Glance
» Why am i a Sikh?
Troubleshoot
» Install 'Punjabi Fonts'
Archived Pages
» Lectures of Giani Sant Singh Ji Maskeen
» Tribute to Ishmeet Singh
» Introduction of Film Sat Sri Akal
» Basant Raag
» Jyoti Jyot Divas of Guru Angad Dev Ji
Our Missionn

Our mission is to create global awareness of Sikhism, and to promote understanding of gurbani and religious awareness of Sikhism, and provide service to the community. We are open to people and ideas of all faiths and backgrounds. All programs and projects strive to develop and share a positive Sikh perspective.

[Gurbani-FM Team]

 


GurbaniFM - Article Guru Gobind Singh Ji

ਚੜ੍ਹਦੀ ਕਲਾ ਦੇ ਅਵਤਾਰ ਗੁਰੂ ਗੋਬਿੰਦ ਸਿੰਘ ਜੀ

ਉੱਨੀਵੀਂ ਸਦੀ ਦੇ ਪ੍ਰਸਿੱਧ ਇਤਿਹਾਸਕਾਰ ਸੱਯਦ ਮੁਹੰਮਦ ਲਤੀਫ ਦਾ ਕਥਨ ਹੈ ਕਿ ''ਗੁਰੂ ਗੋਬਿੰਦ ਸਿੰਘ ਜੰਗ ਦੇ ਮਦਾਨ ਵਿੱਚ ਇਕ ਜੇਤੂ ਯੋਧਾ, ਮਸਨਦ 'ਤੇ ਸ਼ਹਿਨਸ਼ਾਹ, ਗੁਰੂ ਰੂਪ ਵਿੱਚ ਗਿਆਨ ਦਾ ਦਾਤਾ ਅਤੇ ਖਾਲਸੇ ਦੀ ਸੰਗਤ ਵਿੱਚ ਫਕੀਰ ਸੀ।'' ਪਰ ਗੱਲ ਇਥੇ ਹੀ ਖਤਮ ਨਹੀਂ ਹੁੰਦੀ ਗੁਰੂ ਸਾਹਿਬ ਦੀ ਸ਼ਖਸੀਅਤ ਨਾਲ ਕੁਝ ਹੋਰ ਅਹਿਮ ਤੱਥ ਵੀ ਜੁੜੇ ਹੋਏ ਸਨ। ਆਪ ਇਕ ਉੱਚ ਕੋਟੀ ਦੇ ਕਵੀ, ਮਹਾਨ ਫਿਲਾਸਫਰ, ਮਨੋਵਿਗਿਆਨੀ ਅਤੇ ਮਨੋ ਵਿਸ਼ਲੇਸ਼ਕ ਸਨ। ਗੱਲ ਕੀ, ਉਹ ਕਿਹੜੀ ਇਨਸਾਨੀ ਖੂਬੀ ਹੋਵੇਗੀ ਜੋ ਉਨ੍ਹਾਂ ਦੀ ਸ਼ਖਸੀਅਤ ਦੇ ਵਿਸ਼ਾਲ ਘੇਰੇ ਵਿੱਚ ਨਹੀਂ ਆਉਂਦੀ ਹੋਵੇਗੀ।
ਗੁਰੂ ਗੋਬਿੰਦ ਸਿਘ ਮਨਸੂਬਾਬੰਦੀ ਕਰਨ ਵਿੱਚ ਕਮਾਲ ਦੀ ਮੁਹਾਰਤ ਰੱਖਦੇ ਸਨ। ਆਨੰਦਪੁਰ ਸਾਹਿਬ ਵਰਗੇ ਢੁੱਕਵੇਂ ਸਥਾਨ ਨੂੰ ਆਪਦੀਆਂ ਸਰਗਰਮੀਆਂ ਦਾ ਕੇਂਦਰ ਬਣਾਉਣਾ ਉਨ੍ਹਾਂ ਦੀਜੰਗ ਸੂਝ ਵੱਲ ਸੰਕੇਤ ਕਰਦਾ ਹੈ। ਫਿਰ, ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਉਪਰੰਤ ਪਿੱਛਾ ਕਰ ਰਹੀ ਟਿੱਡੀ ਦਲ ਮੁਗਲ ਫੌਜ ਨੂੰ ਠੱਲ੍ਹਣ ਲਈ ਤੱਤ ਭੜੱਤ ਵਿੱਚ ਉਚੀ ਥਾਂ 'ਤੇ ਇਕ ਕੱਚੀ ਹਵੇਲੀ (ਚਮਕੌਰ ਦੀ ਗੜ੍ਹੀ) ਵਿੱਚ ਮੋਰਚੇ ਸੰਭਾਲ ਲੈਣਾ ਅਤੇ ਦੁਸ਼ਮਣ ਦੇ ਭੀੜੇ ਘੇਰੇ ਨੂੰ ਚੀਰ ਕੇ ਸ਼ਪੱਟ ਨਿਕਲ ਜਾਣਾ, ਉਨ੍ਹਾਂ ਦੀ ਫੌਜੀ ਸੂਝ ਦਾ ਸਿਖਰ ਕਿਹਾ ਜਾ ਸਕਦਾ ਹੈ।
ਉਂਝ ਵੀ ਆਨੰਦਪੁਰ ਸਾਹਿਬ ਤੋਂ ਚਲ ਦੇ ਦਮਦਮਾ ਸਾਹਿਬ ਤੱਕ ਅਪੜਨ ਦੀ ਦਾਸਤਾਨ, ਮਾਣ, ਗੌਰਵ ਤੇ ਅਣਖ ਦੀ ਕਹਾਣੀ ਹੈ। ਇਕੋ ਹਫਤੇ ਵਿੱਚ ਜਿਗਰ ਦੇ ਚਾਰੇ ਟੋਟੇ ਕੁਰਬਾਨ ਕਰ ਕੇ ਉਫ ਤੱਕ ਨਾ ਕਹਿਣਾ ਅਤੇ ਸਮੇਂ ਦੇ ਸ਼ਕਤੀਸ਼ਾਲੀ ਮੁਗਲ ਸਮਰਾਟ, ਔਰੰਗਜ਼ੇਬ ਨੂੰ ਠੋਕਵੀਂ ਜ਼ੁਬਾਨ ਵਿੱਚ ਵਿਜੈ'ਪੱਤਰ ਲਿਖਣਾ, ਉਨ੍ਹਾਂ ਦੀ ਮਹਾਨ ਸ਼ਖਸੀਅਤ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦਾ ਹੈ। (ਗੁਰੂ ਸਾਹਿਬ ਵੱਲੋਂ ਔਰੰਗਜ਼ੇਬ ਦੇ ਨਾਂ ਲਿਖਿੀ ਇਹ ਇਤਿਹਾਸਕ ਚਿੱਠੀ 'ਜ਼ਫਰਨਾਮਾ' ਦੇ ਨਾਂ ਨਾਲ ਪ੍ਰਸਿੱਧ ਹੈ)। ਫਾਰਸੀ ਸ਼ਿਅਰਾਂ ਵਿੱਚ ਲਿਖਿਆ ਇਹ ਪੱਤਰ, ਇਕ ਉੱਚ ਪੱਧਰੀ ਕਾਵਿ ਰਚਨਾ ਹੈ, ਜਿਸ ਦਾ ਹਰ ਸ਼ਿਅਰ ਅਣਖ, ਸਵੈਮਾਨ ਅਤੇ ਅਕਾਲ ਪੁਰਖ 'ਤੇ ਭਰੋਸੇ ਦੀ ਗੱਲ ਕਰਦਾ ਹੈ।
ਗੁਰੂ ਸਾਹਿਬ ਦਾ ਜੀਵਨ ਯੁੱਗ ਪਲਟਾਊ ਘਟਨਾਵਾਂ ਦੀ ਕਹਾਣੀ ਹੈ। ਇਨ੍ਹਾਂ ਘਟਨਾਵਾਂ ਦੇ ਪਿੱਛੇ, ਹਰ ਗੱਲਾਂ ਤੋਂ ਇਲਾਵਾ ਗੁਰੂ ਸਾਹਿਬ ਦੀ ਮਨੋਵਿਗਿਆਨਕ ਸੂਝ ਤੇ ਦੂਰਅੰਦੇਸ਼ੀ ਪ੍ਰਤੱਖ ਰੂਪ ਵਿੱਚ ਕੰਮ ਕਰਦੀ ਨਜ਼ਰ ਆਉਂਦੀ ਹੈ। ਪੰਜ ਪਿਆਰਿਆਂ ਦੀ ਸਿਰਜਣਾ (ਖਾਲਸਾ ਪੰਥ ਦੀ ਸਿਰਜਣਾ) ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਚੋਣ ਕਰਨ ਤੱਕ ਗੁਰੂ ਸਾਹਿਬ ਦੀ ਮਨੋਵਿਗਿਆਨਕ ਸੂਝ ਹਰ ਥਾਂ ਉਭਰ ਕੇ ਸਾਹਮਣੇ ਆਉਂਦੀ ਹੈ। (ਥੋੜ੍ਹਾ ਗਹੁ ਨਾਲ ਵੇਖਿਆਂ ਪਤਾ ਲਗਦਾ ਹੈ ਕਿ ਗੁਰੂ ਗੋਬਿੰਦ ਸਿੰਘ ਦਾ ਨਜ਼ਰੀਆ ਇਕਦਮ ਵਿਗਿਆਨਕ ਸੀ।)
ਭਾਰਤ ਦੇ ਇਤਿਹਾਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਚੜ੍ਹਦੀ ਕਲਾ ਦੇ ਅਵਤਾਰ ਮੰਨੇ ਜਾਂਦੇ ਹਨ। ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਚੜ੍ਹਦੀ ਕਲਾ ਦਾ ਨਾਅਰਾ ਦਿੱਤਾ ਅਤੇ 'ਨਿਸ਼ਚੈ ਕਰ ਅਪਨੀ ਜੀਤ ਕਰੋਂ॥' ਦਾ ਸਬਕ ਕੰਠ ਕਰਵਾਇਆ। ਲਿਤਾੜੀ ਤੇ ਸਾਹ ਸਤ ਗੁਆ ਚੁੱਕੀ ਭਾਰਤੀ ਜਨਤਾ ਨੂੰ ਚੜ੍ਹਦੀ ਕਲਾ ਦਾ ਨਾਅਰਾ ਦੇਣਾ ਸਮੇਂ ਦੀ ਮੰਗ ਸੀ, ਕਿਉਂਕਿ ਢਹਿੰਦੀ ਕਲਾ 'ਚ ਜਾ ਰਹੀ ਕੌਮ ਤੋਂ ਕਿਸੇ ਠੋਸ ਪ੍ਰਾਪਤੀ ਦੀ ਆਸ ਨਹੀਂ ਸੀ ਕੀਤੀ ਜਾ ਸਕਦੀ। ਦੂਜਾ, ਹਾਲਾਤ ਤੇ ਮੌਕੇ ਅਨੁਸਾਰ ਗੁਰੂ ਸਾਹਿਬ ਨੇ ਸਿੱਖ ਸਮਾਜ ਲਈ ਕੁਝ ਨਵੇਂ ਸਿਧਾਂਤ ਘੜ੍ਹੇ ਅਤੇ ਉਨ੍ਹਾਂ 'ਤੇ ਅਮਲ ਕਰਨਾ ਸਿਖਾਇਆ। ਇਨ੍ਹਾਂ ਰਵਾਇਤਾਂ ਦੀ ਸੁੰਦਰ ਮਾਲਾ ਵਿੱਚ 'ਅਰਦਾਸਾ ਸੋਧਣ' ਦਾ ਕੀਮਤੀ ਮਣਕਾ ਵਿਸ਼ੇਸ਼ ਮਹੱਤਵ ਰਖਦਾ ਹੈ।
ਉਂਝ ਅਕਾਲ ਪੁਰਖ ਅੱਗੇ ਬੰਧਨਾ ਕਰਨ ਜਾਂ ਅਰਦਾਸ ਕਰਨ ਦੀ ਰੀਤ ਸਿੱਖ ਜਗਤ ਵਿੱਚ ਓਨੀ ਹੀ ਪੁਰਾਣੀ ਹੈ ਜਿੰਨਾ ਸਿੱਖ ਧਰਮ, ਪਰ 'ਅਰਦਾਸਾ ਸੋਧਣ' ਦੀ ਪਰੰਪਰਾ ਇਸ ਨਾਲੋਂ ਫਰਕ ਵਾਲੀ ਹੈ ਅਤੇ ਸਹੀ ਮਾਅਨਿਆਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਹੋਂਦ ਵਿੱਚ ਆਈ।
ਦੁਬਿਧਾ ਤੇ ਦੁਚਿੱਤੀ ਵਿੱਚ ਫਸਿਆ ਵਿਅਕਤੀ ਆਪਣੀ ਮੰਜ਼ਿਲ 'ਤੇ ਨਹੀਂ ਪਹੁੰਚ ਸਕਦਾ, ਜਦੋਂ ਕਿ ਫੈਸਲਾ ਲੈ ਕੇ ਦ੍ਰਿੜ੍ਹਤਾ ਨਾਲ ਆਪਣੇ ਨਿਸ਼ਾਨੇ ਵੱਲ ਵਧਣ ਵਾਲਾ ਵਿਅਕਤੀ ਸਹਿਜੇ ਹੀ ਸਫਲਤਾ ਪ੍ਰਾਪਤ ਕਰ ਲੈਂਦਾ ਹੈ।
ਇਸ ਸਬੰਧ ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਇਹ ਸ਼ਬਦ ਕਿੰਨੇ ਭਾਵਪੂਰਤ ਹਨ: ''ਕੋਈ ਮੁਸ਼ਕਲ ਏਡੀ ਮੁਸ਼ਕਲ ਨਹੀਂ ਹੁੰਦੀ, ਜੇਡੀ ਦੁਚਿੱਤੀ। ਘਬਰਾਹਟ ਵੀ ਸਾਰੀ ਦੁਚਿੱਤੀ ਵਿੱਚ ਹੁੰਦੀ ਹੈ।'' ਦੁਚਿੱਤੀ ਵਿੱਚ ਪਏ ਵਿਅਕਤੀ ਦੀਆਂ ਸਮੱਸਿਆਵਾਂ ਫੈਸਲੇ ਖੁਣੋਂ ਜਿਉਂ ਦੀਆਂ ਤਿਉਂ ਪਈਆਂ ਰਹਿੰਦੀਆਂ ਹਨ। ਸੋ, ''ਵੱਡਾ ਦੁਖੀਆ ਉਹ ਹੈ, ਜੋ ਸਲਾਹੀਂ ਪੈ ਜਾਵੇ।'' ਕਾਰਲਾਈਲ।
ਸ੍ਰੀ ਕ੍ਰਿਸ਼ਨ ਭਗਵਾਨ ਦਾ ਇਹ ਪ੍ਰਵਚਨ ''ਸੰਸੇ ਵਿੱਚ ਡੁੱਬੇ ਆਦਮੀ ਦਾ ਵਿਨਾਸ਼ ਅਵੱਸ਼ ਹੁੰਦਾ ਹੈ।'' ਪੱਥਰ 'ਤੇ ਲਕੀਰ ਖਿੱਚਦਾ ਹੋਇਆ ਸਾਡਾ ਮਾਰਗ ਦਰਸ਼ਨ ਕਰਦਾ ਹੈ। ਦੁਬਿਧਾ ਤੇ ਦੁੱਚਿਤੀ ਨੂੰ ਖਤਮ ਕਰਨ ਲਈ ਗੁਰੂ ਸਾਹਿਬ ਨੇ 'ਅਰਦਾਸਾ ਸੋਧਣ' ਦੀ ਚਮਤਕਾਰੀ ਸਿੱਖੀ ਰਵਾਇਤ ਪ੍ਰਚਲਤ ਕੀਤੀ। ਇਤਿਹਾਸ ਗਵਾਹ ਹੈ ਕਿ ਇਹ ਰੀਤ, ਸਿੱਖਾਂ ਲਈ ਸ਼ਕਤੀ ਦਾ ਇਕ ਸੋਮਾ ਹੋ ਨਿੱਬੜੀ।
ਗੁਰੂ ਗੋਬਿੰਦ ਸਿੰਘ ਅਸੰਭਵ ਨੂੰ ਸੰਭਵ ਬਣਾਉਣਾ ਚਾਹੁੰਦੇ ਸਨ, ਯਾਨੀ ਸਵਾ ਲੱਖ ਨਾਲ ਇਕ ਨੂੰ ਭਿੜਾਉਣਾ ਚਾਹੁੰਦੇ ਸਨ ਅਤੇ 'ਨਿਸ਼ਚੈ ਕਰ ਅਪਨੀ ਜੀਤ ਕਰੋ॥' ਨੂੰ ਅਮਲੀ ਜਾਮਾ ਪਹਿਨਾਉਣਾ ਚਾਹੁੰਦੇ ਸਨ। ਇਸ ਸਭ ਕਾਸੇ ਲਈ ਕਿਸੇ ਚਮਤਕਾਰੀ ਢੰਗ ਦੀ ਲੋੜ ਸੀ। 'ਅਰਦਾਸਾ ਸੋਧਣ' ਦਾ ਸਿਧਾਂਤ ਕਸਵੱਟੀ 'ਤੇ ਖਰਾ ਉਤਰਦਾ ਨਜ਼ਰ ਆਇਆ। ਸੋ, ਗੁਰੂ ਸਾਹਿਬ ਨੇ ਇਸ ਸਿਧਾਂਤ 'ਤੇ ਆਪਣੀ ਮੋਹਰ ਲਗਾ ਦਿੱਤੀ, ਯਾਨੀ ਇਸ ਨੂੰ ਸਿੱਖ ਰਹਿਤ ਮਰਯਾਦਾ ਦਾ ਇਕ ਅੰਗ ਬਣਾ ਦਿੱਤਾ ਅਤੇ 'ਅਰਦਾਸਾ ਸੋਧ ਕੇ' ਭੱਜਣ ਨੂੰ ਸਿੱਖੀ ਰਵਾਇਤਾਂ ਦੇ ਵਿਰੁੱਧ ਕਰਾਰ ਦਿੱਤਾ। ਤੁਹਾਨੂੰ ਸ਼ਾਇਦ ਚੇਤੇ ਹੋਵੇਗਾ ਕਿ ਮਾਸਟਰ ਤਾਰਾ ਸਿੰਘ ਵਰਗੇ ਮੰਨੇ ਪ੍ਰਮੰਨੇ ਸਿੱਖ ਨੇਤਾ ਨੂੰ ਵੀ ਇਸ ਰਹਿਤ ਮਰਯਾਦਾ ਦੀ ਉਲੰਘਣਾ ਕਰਨ ਬਦਲੇ ਸ੍ਰੀ ਅਕਾਲ ਤਖ਼ਤ ਵੱਲੋਂ ਤਨਖਾਈਆ ਕਰਾਰ ਦਿੱਤਾ ਗਿਆ ਸੀ।
ਦੁਬਿਧਾ ਤੇ ਦੁਚਿੱਤੀ, ਸਵੈ ਵਿਸ਼ਵਾਸ਼ ਦੀ ਘਾਟ ਤੋਂ ਉਪਜਦੀ ਹੈ। 'ਅਰਦਾਸਾ ਸੋਧਣ' ਦੀ ਪਰੰਪਰਾ, ਸਵੈ ਵਿਸ਼ਵਾਸ ਤੇ ਚੜ੍ਹਦੀ ਕਲਾ ਦੀ ਪ੍ਰਤੀਕ ਹੈ।
ਇਸ ਦੀ ਪਾਲਣਾ ਕਰਨ ਨਾਲ ਦੁਚਿੱਤੀ ਮੁੱਕ ਜਾਂਦੀ ਹੈ। ਫੈਸਲਾ ਲੈ ਕੇ ਦ੍ਰਿੜ੍ਹਤਾ ਨਾਲ ਮੰਜ਼ਿਲ ਵਲ ਵਧਣ ਨਾਲ ਕਾਮਯਾਬੀ ਪੈਰ ਚੁੰਮਦੀ ਹੈ। ਇਸ ਤਰ੍ਹਾਂ 'ਅਰਦਾਸਾ ਸੋਧਣ' ਦੀ ਚਮਤਕਾਰੀ ਰਵਾਇਤ ਪਾਲਣਾ ਕਰਨ ਵਾਲੇ ਸਿੱਖ ਨੂੰ ਦੁਬਿਧਾ ਤੇ ਦੁਚਿੱਤੀ ਦੀ ਦਲਦਲ 'ਚੋਂ ਕੱਢ ਕੇ ਦ੍ਰਿੜ੍ਹਤਾ ਤੇ ਸਿਦਕਦਿਲੀ ਨਾਲ ਨਿਸ਼ਾਨੇ ਵੱਲ ਵਧਣ ਲਈ ਪ੍ਰੇਰਿਤ ਕਰਦੀ ਹੈ

ਹਰਚੰਦ ਸਿੰਘ ਸਰਹਿੰਦੀ

About This Page - Guru Gobind Singh Ji

Subject: Article about Sri Guru Gobind Singh Ji

Keywords: Guru Gobind Singh, Anandpur Sahib, Patna Sahib, Gurpurab Guru Gobind Singh, Parkash Purab Guru Gobind Singh Ji

• First Posted:
January 05, 2010   • Editor: Rupinder Singh   • Copyright:  
No Copyrights   • Designer: Charanjit Singh

 

If you have any questions, comments of concerns, please feel free to contact us at communicate@gurbanifm.comEasy Tips on How to Write a Book

No Copyrights by Gurbani FM
Freely Distribute The Contents to Promote Sikhism


Sound recordings and/or corporate names appearing in this website may or may not be the copyrights or registered trademarks of their respective companies or individuals and are used only for promotion and owners advertisement and to the owners' benefit without intend to infringe.

The Contents means wallpapers, ringtones, screensavers, images, photographs, icons, writing and all others done/made/created by GurbaniFM only, excluding shabads, religious songs, sound recordings and all other copyrighted material.

Visit Counter:

Designed & Hosted By: Web Brainz, India. In Association With: Smart Brainz  Advertising Partners: Tough Ads

Not Used